ਹੀਰ ਵਾਰਿਸ ਸ਼ਾਹ

ਸਹਿਤੀ ਹੋ ਗ਼ੁੱਸੇ ਚਾ ਖ਼ੈਰ ਪਾਇਆ

ਸਹਿਤੀ ਹੋ ਗ਼ੁੱਸੇ ਚਾ ਖ਼ੈਰ ਪਾਇਆ
ਜੋਗੀ ਵੇਖਦੋ ਤੁਰਤ ਹੀ ਰੱਜ ਪਿਆ

ਮੂੰਹੋਂ ਆਖਦੀ ਰੂਹ ਦੇ ਨਾਲ਼ ਜੱਟੀ
ਕਟਕ ਖੇੜਿਆਂ ਦੇ ਭਾਵੇਂ ਅੱਜ ਪਿਆ

ਇਹ ਲੈ ਮੁੱਕਰਿਆ ਠਿਕਰੀਆ ਰਾਵਲਾ ਵੇ
ਕਾਹੇ ਵਾਛਨਾਈਂ ਐਡ ਧਰਿਜ ਪਿਆ

ਠੂਠੇ ਵਿਚ ਸਹਿਤੀ ਚੀਨਾ ਘੱਤ ਦਿੱਤਾ
ਫੁੱਟ ਜੋਗੀ ਦੇ ਕਾਲਜੇ ਵਿਚ ਪਿਆ

ਹੱਥੋਂ ਛੱਡ ਜ਼ਨਬੀਲ ਚਾਅ ਜ਼ਿਮੀਂ ਮਾਰੀ
ਚੀਨਾ ਡੱਲਾ ਪਿਆ ਠੂਠਾ ਭੱਜ ਪਿਆ

ਵਾਰਿਸ ਸ਼ਾਹ ਸ਼ਰਾਬ ਖ਼ਰਾਬ ਹੋਇਆ
ਸ਼ੀਸ਼ਾ ਸੰਗ ਤੇ ਵੱਜ ਕੇ ਭੱਜ ਪਿਆ