ਹੀਰ ਵਾਰਿਸ ਸ਼ਾਹ

ਖ਼ੈਰ ਫ਼ਕ਼ਰ ਨੂੰ ਅਕਲ ਦੇ ਨਾਲ਼ ਦੈਜੇ

ਖ਼ੈਰ ਫ਼ਕ਼ਰ ਨੂੰ ਅਕਲ ਦੇ ਨਾਲ਼ ਦੈਜੇ
ਹੱਥ ਸਨਹਬਲ ਕੇ ਬੁੱਕ ਉਲਾਰੀਏ ਨੀ

ਕੀਜੇ ਐਡ ਹੰਕਾਰ ਨਾ ਜੋਬਨੇ ਦਾ
ਘੋਲ਼ ਘੱਤੀਏ ਮਸਤ ਹਨਕਾਰਈਏ ਨੀ

ਹੋ ਮਸਤ ਗ਼ਰੂਰ ਤਕਬਰੀ ਦੀ
ਲੋੜਾ ਘਤੀਵਾਐ ਰੰਨੇ ਡਾਰੀਏ ਨੀ

ਕੀਜੇ ਹੁਸਨ ਦਾ ਮਾਣ ਨਾ ਭਾਗ ਭਰੀਏ
ਛਿੱਲ ਜਾਈਸੀ ਰੂਪ ਵਿਚਾ ਰਈਏ ਨੀ

ਠੂਠਾ ਭੰਨ ਫ਼ਕੀਰ ਨੂੰ ਪਟੀਵਈ
ਸ਼ਾਲਾ ਯਾਰ ਮਰੀ ਉਨੀ ਡਾਰਈਏ ਨੀ

ਮਾਪੇ ਮਰਨ ਹੰਕਾਰ ਭੱਜ ਪਵੇ
ਤੇਰਾ ਉਨੀ ਪੁੱਟਣੇ ਦਈਏ ਵੰਜਾ ਰਈਏ ਨੀ