ਹੀਰ ਵਾਰਿਸ ਸ਼ਾਹ

ਜੇ ਤੀਂ ਪੋਲ ਕਢਾ ਵਿੰਨ੍ਹ ਨਾ ਆਹਾ

ਜੇ ਤੀਂ ਪੋਲ ਕਢਾ ਵਿੰਨ੍ਹ ਨਾ ਆਹਾ
ਠੂਠਾ ਫ਼ਕ਼ਰ ਦਾ ਚਾ ਭਨਾਈਏ ਕਿਉਂ

ਜੇ ਤਾਂ ਕਵਾਰੀਆਂ ਯਾਰ ਹਿੰਡ ਇੰਨੇ ਸਨ
ਤਾਂ ਫਿਰ ਮਾਨਵ ਦੇ ਕੋਲੋਂ ਛਪਾਈਏ ਕਿਉਂ

ਖ਼ੈਰ ਮੰਗੀਏ ਤਾਂ ਭੰਨ ਦੇਈਂ ਕਾਸਾ
ਅਸੀਂ ਆਖਦੇ ਮੂੰਹੋਂ ਸ਼ਰਮਾਐਏ ਕਿਉਂ

ਭਰਜਾਈ ਨੂੰ ਮਹਿਣਾ ਚਾਕ ਦਾ ਸੀ
ਯਾਰੀ ਨਾਲ਼ ਬਲੋਚ ਦੇ ਲਾਈਏ ਕਿਉਂ

ਬੋਤੀ ਹੋ ਬਲੋਚ ਦੇ ਹੱਥ ਆਏਂ
ਜੜ ਕੁਆਰ ਦੀ ਚਾ ਭਨਾਈਏ ਕਿਉਂ

ਵਾਰਿਸ ਸ਼ਾਹ ਜਾਂ ਆਕ਼ਿਬਤ ਖ਼ਾਕ ਹੋਣਾ
ਇਥੇ ਆਪਣੀ ਸ਼ਾਨ ਵਧਾਈਏ ਕਿਉਂ