ਹੀਰ ਵਾਰਿਸ ਸ਼ਾਹ

ਜੋ ਕੁ ਜੰਮਿਆ ਮਰੇਗਾ ਸਭ ਕੋਈ

ਜੋ ਕੁ ਜੰਮਿਆ ਮਰੇਗਾ ਸਭ ਕੋਈ
ਘੜਿਆ ਭਜਸੀ ਵਾਹ ਸਭ ਵਿਹਣਗੇ ਵੇ

ਮੇਰ ਪੀਰ ਵਲੀ ਗ਼ੌਸ ਕੁਤਬ ਜਾਸਨ
ਇਹ ਸਭ ਪਸਾਰ ੜੇ ਢੀਨਗੇ ਵੇ

ਜਦੋਂ ਰੱਬ ਆਮਾਲ ਦੀ ਖ਼ਬਰ ਪਿੱਛੇ
ਹੱਥ ਪੈਰ ਗਵਾਹੀਆਂ ਕਹਿਣਗੇ ਵੇ

ਜਦੋਂ ਉਮਰ ਦੀ ਉਧ ਮਾਤਾਦ ਪੁੱਗੀ
ਇਜ਼ਰਾਈਲ ਹੋਰੀ ਆ ਬਹਿਣਗੇ ਵੇ

ਭੁਨੇ ਠੂਠੇ ਤੋਂ ਐਡ ਵਧਾ ਕੇਤੂ ਬੁਰਾ
ਤੁਧ ਨੂੰ ਲੋਕ ਸਭ ਕਹਿਣਗੇ ਵੇ

ਜੀਭ ਬੁਰਾ ਬਵੀਸਿਆ ਰਾਵਲਾ ਵੇ
ਹੱਡ ਪੈਰ ਸਜ਼ਾਈਆਂ ਲੈਣਗੇ ਵੇ

ਕੁੱਲ ਚੀਜ਼ ਫ਼ਨਾਹ ਹੋ ਖ਼ਾਕ ਰਲਸੀ
ਸਾਬਤ ਵਲੀ ਅੱਲ੍ਹਾ ਦੇ ਰੈਹਣਗੇ ਵੇ

ਠੂਠਾ ਨਾਲ਼ ਤਕਦੀਰ ਦੇ ਭੱਜ ਪਿਆ
ਵਾਰਿਸ ਸ਼ਾਹ ਹੋਰੀ ਤੈਨੂੰ ਕਹਿਣਗੇ ਵੇ