ਹੀਰ ਵਾਰਿਸ ਸ਼ਾਹ

ਰਾਂਝੇ ਆਖਿਆ ਪਾਰ ਲੰਘਾ ਅੱਬਾ

ਰਾਂਝੇ ਆਖਿਆ ਪਾਰ ਲੰਘਾ ਅੱਬਾ
ਮੀਕੋਂ ਚਾੜ੍ਹ ਲੈ ਰੱਬ ਦੇ ਵਾਸਤੇ ਤੇ

ਅਸੀਂ ਰੱਬ ਕੀ ਜਾਣਦੇ ਭੈਣ ਪਾੜਾ
ਬੇੜਾ ਠੇਲਦੇ ਲਬ ਦੇ ਵਾਸਤੇ ਤੇ

ਅਸਾਂ ਰਿਜ਼ਕ ਕਮਾਵਨਾ ਨਾਲ਼ ਹੀਲੇ ਬੇੜੇ
ਖਿੱਚਦੇ ਡੁੱਬਦੇ ਵਾਸਤੇ ਤੇ

ਹੱਥ ਜੋੜ ਕੇ ਮਿੰਨਤਾਂ ਕਰੇ ਰਾਂਝਾ
ਤਰਲਾ ਕਰਾਂ ਮੈਂ ਝਬਦੇ ਵਾਸਤੇ ਤੇ

ਰਸ ਆਇਆ ਹਾਂ ਨਾਲ਼ ਭਾਈਆਂ ਦੇ
ਝੱਟ ਕਰਾਂ ਸਬੱਬ ਦੇ ਵਾਸਤੇ ਤੇ