ਹੀਰ ਵਾਰਿਸ ਸ਼ਾਹ

ਏਸ ਫ਼ਕ਼ਰ ਦੇ ਨਾਲ਼ ਕੀ ਵੈਰ ਚਾਐਵ

ਏਸ ਫ਼ਕ਼ਰ ਦੇ ਨਾਲ਼ ਕੀ ਵੈਰ ਚਾਐਵ
ਉਦੱਹਲ ਜਾਸੇਂ ਤੁਧ ਨਾ ਵਸਣਾ ਈ

ਠੂਠੇ ਭੰਨ ਫ਼ਕੀਰਾਂ ਨੂੰ ਮਾਰਨੀ ਹੈਂ
ਅੱਗੇ ਰੱਬ ਦੇ ਆਖ ਕੀ ਦੱਸਣਾ ਈ

ਤੇਰੇ ਕੁਆਰ ਨੂੰ ਖ਼ਾਰ ਸੰਸਾਰ ਕੁਰਸੀ
ਏਸ ਜੋਗੀ ਦਾ ਕੁੱਝ ਨਾ ਖੁਸਨਾ ਈ

ਨਾਲ਼ ਚੂਹੜੇ ਖੱਤਰੀ ਘੁਲਣ ਲੱਗੇ
ਵਾਰਿਸ ਸ਼ਾਹ ਫੇਰ ਮਲਿਕ ਨੇ ਹੱਸਣਾ ਈ