ਹੀਰ ਵਾਰਿਸ ਸ਼ਾਹ

ਰਾਂਝਾ ਖਾ-ਏ-ਕੇ ਮਾਰ ਫਿਰ ਗਰਮ ਹੋਇਆ

ਰਾਂਝਾ ਖਾ-ਏ-ਕੇ ਮਾਰ ਫਿਰ ਗਰਮ ਹੋਇਆ
ਮਾਰੋ ਮਾਰਿਆ ਭੂਤ ਫ਼ਤੂਰ ਦੇ ਨੇ

ਵੇਖ ਪੁਰੀ ਦੇ ਨਾਲ਼ ਖ਼ਮ ਮਾਰਿਆ ਈ
ਏਸ ਫ਼ਰਿਸ਼ਤੇ ਬੀਤ ਮਾਅਮੂਰ ਦੇ ਨੇ

ਕਮਰ ਬਣਾ ਕੇ ਪੈਰ ਨੂੰ ਯਾਦ ਕੀਤਾ
ਲਾਈ ਥਾਪਣਾ ਮੁਲਕ ਹਜ਼ੂਰ ਦੇ ਨੇ

ਡੇਰਾ ਬਖ਼ਸ਼ੀ ਦਾ ਮਾਰ ਕੇ ਲੁੱਟ ਲੀਤਾ
ਪਾਈ ਫ਼ਤਿਹ ਪਠਾਣ ਕਸੂਰ ਦੇ ਨੇ

ਜਦੋਂ ਨਾਲ਼ ਟਕੋਰ ਦੇ ਗਰਮ ਹੋਇਆ
ਦਿੱਤਾ ਦੁਖੜਾ ਘਾਉ ਨਾਸੂਰ ਦੇ ਨੇ

ਵਾਰਿਸ ਸ਼ਾਹ ਜਾਂ ਅੰਦਰੋਂ ਗਰਮ ਹੋਇਆ
ਲਾਟਾਂ ਕੁਡੀਆਂ ਤਾਊ ਤਨੂਰ ਦੇ ਨੇ