ਹੀਰ ਵਾਰਿਸ ਸ਼ਾਹ

ਧੁੱਵਾਂ ਹੂੰਝ ਦਾ ਰੋਅ ਕੇ ਢਾਹ ਮਾਰੇ

ਧੁੱਵਾਂ ਹੂੰਝ ਦਾ ਰੋਅ ਕੇ ਢਾਹ ਮਾਰੇ
ਰੱਬਾ ਮੇਲ ਕੀ ਯਾਰ ਵਛੋੜੀਵ ਕਿਉਂ

ਮੇਰਾ ਰੜੇ ਜ਼ਹਾਜ਼ ਸੀ ਆਨ ਲੱਗਾ
ਬਣੇ ਲਾਅ ਕੇ ਫੇਰ ਮੁੜ ਬੋੜੀਵ ਕਿਉਂ

ਕੋਈ ਅਸਾਂ ਥੀਂ ਵੱਡਾ ਗੁਨਾਹ ਹੋਇਆ
ਸਾਥ ਫ਼ਜ਼ਲ ਦਾ ਲੱਦ ਕੇ ਮੋੜੀਵ ਕਿਉਂ

ਵਾਰਿਸ ਸ਼ਾਹ ਅਬਾਦਤਾਂ ਛੱਡ ਕੇ ਤੇ
ਦਿਲ ਨਾਲ਼ ਸ਼ੈਤਾਨ ਦੇ ਜੋੜੀਵ ਕਿਉਂ