ਹੀਰ ਵਾਰਿਸ ਸ਼ਾਹ

ਕਿਲ੍ਹਾਦਾਰ ਨੂੰ ਮੋਰਚੇ ਤੰਗ ਢਕੇ

ਕਿਲ੍ਹਾਦਾਰ ਨੂੰ ਮੋਰਚੇ ਤੰਗ ਢਕੇ
ਸ਼ਬਖ਼ੋਂ ਤੇ ਤਿਆਰ ਹੋਇ ਸਜਿਆ ਈ

ਥੜ੍ਹਾ ਪਵੇ ਜਿਉਂ ਧਾੜ ਨੂੰ ਸ਼ੀਂਹ
ਛਿੱਟੇ ਉਠ ਬੋਤੀਆਂ ਦੇ ਮਨੇ ਗੱਜਿਆ ਈ

ਸਭਾ ਨੱਸ ਗੇਅਆਂ ਉੱਕਾ ਰਹੀ ਪਿੱਛੇ
ਆ ਸੋਇਨ ਚਿੜੀ ਅਤੇ ਵੱਜਿਆ ਈ

ਹਾਓ ਹਾਅ ਮਾਹੀ ਮੰਡੀ ਜਾ ਨਾਹੀਂ
ਪੁਰੀ ਵੇਖ ਉਧੋਤ ਨਾ ਲੱਜਿਆ ਈ

ਨੰਗੀ ਹੋਂਠੀ ਸੁੱਟ ਸਤਰ ਜ਼ੇਵਰ
ਸਭਾ ਜਾਂ ਭਿਆਣੀਆਂ ਤਜਿਆ ਈ

ਮੁਲਕ ਅਲਮੋਤ ਅਜ਼ਾਬ ਦੀ ਕਰੇ ਤੰਗੀ
ਪਰਦਾ ਕਿਸੇ ਦਾ ਕਦੀ ਨਾ ਕਜਿਆਈ

ਉਤੋਂ ਨਾਦ ਵਜਾਈ ਕੇ ਕਰੇ ਨਾਅਰਾ
ਅੱਖੀਂ ਲਾਲ਼ ਕਰ ਕੇ ਮੂੰਹ ਟੱਡਿਆ ਈ

ਵਾਰਿਸ ਸ਼ਾਹ ਹਿਸਾਬ ਨੂੰ ਪਰੀ ਪਕੜੀ
ਸੂਰ ਹਸ਼ਰ ਦਾ ਵੇਖ ਲਏ ਵੱਜਿਆ ਈ