ਹੀਰ ਵਾਰਿਸ ਸ਼ਾਹ

ਲੁਡਣ ਕਰੇ ਵਿਸਵਾਸ ਜਿਉਂ ਆਦਮੀ ਨੂੰ

ਲੁਡਣ ਕਰੇ ਵਿਸਵਾਸ ਜਿਉਂ ਆਦਮੀ ਨੂੰ
ਯਾਰੋ ਵਸਵਸਾ ਆਨ ਸ਼ੈਤਾਨ ਕੀਤਾ

ਵੇਖ ਸ਼ੋਰ ਫ਼ਸਾਦ ਝਬੇਲ ਸੁਣਦਾ
ਮਈਂ ਰਾਂਝੇ ਨੇ ਜੀਵ ਹੈਰਾਨ ਕੀਤਾ

ਬਿਨਾ ਸਿਰੇ ਤੇ ਵਾਹਲ ਤਿਆਰ ਹੋਇਆ
ਤੁਰਤ ਠੱਲਣੇ ਦਾ ਸਮਿਆਂ ਕੀਤਾ

ਰੰਨਾਂ ਲੁਡਣ ਦੀਆਂ ਵੇਖ ਕੇ ਰਹਿਮ ਕੀਤਾ
ਜੋ ਕੁੱਝ ਨਬੀ ਨੇ ਨਾਲ਼ ਮਹਿਮਾਨ ਕੀਤਾ

ਇਹੋ ਜਿਹੇ ਜੀ ਆਦਮੀ ਹੱਥ ਆਉਣ
ਜਾਣ ਮਾਲ ਪਵਾਰ ਕੁਰਬਾਨ ਕੀਤਾ

ਆਓ ਕਰੀਂ ਹੈਂ ਏਸ ਦੀ ਮਿੰਨਤ ਜ਼ਾਰੀ
ਵਾਰਿਸ ਕਾਸਥੋਂ ਦਿਲ ਪ੍ਰੇਸ਼ਾਨ ਕੀਤਾ