ਹੀਰ ਵਾਰਿਸ ਸ਼ਾਹ

ਆਕੀ ਹੋ ਬੈਠੇ ਅਸੀਂ ਜੋਗੀੜੇ ਥੋਂ

ਆਕੀ ਹੋ ਬੈਠੇ ਅਸੀਂ ਜੋਗੀੜੇ ਥੋਂ
ਜਾਹਲਾ ਲੈ ਜ਼ੋਰ ਜੋ ਲਾਉਣਾ ਈ

ਅਸੀਂ ਹੁਸਨ ਤੇ ਹੋ ਮਗ਼ਰੂਰ ਬੈਠੇ
ਚਾਰ ਚਸ਼ਮ ਦਾ ਕਟਕ ਲੜ ਓਨਾ ਈ

ਲੱਖ ਜ਼ੋਰ ਤੂੰ ਲਾ ਜੋ ਲਾਉਣਾ ਈ
ਅਸਾਂ ਬੁਧਿਆ ਬਾਝ ਨਾ ਆਉਣਾ ਈ

ਸੁਰਮਾ ਅੱਖੀਆਂ ਦੇ ਵਿਚ ਪਾਵਣਾ ਈ
ਅਸਾਂ ਵੱਡਾ ਕਮੰਦ ਪਵਾ ਵਿੰਨ੍ਹ ਈ

ਰੁੱਖ ਦੇ ਕੇ ਯਾਰ ਭਤਾਰ ਤਾਈਂ
ਸੀਦਾ ਖਿੜੇ ਦੇ ਨਾਲ਼ ਲੜ ਓਨਾ ਈ

ਸੀਤਾ ਪੂਜ ਬੈਠਾ ਸੀਦਾ ਵਾਂਗ ਦਹਿਸਰ
ਸੋਹਣੀ ਲਿੰਕ ਨੂੰ ਇਸ ਲੁਟਾ ਵਿੰਨ੍ਹ ਈ

ਰਾਂਝੇ ਕਣ ਪੜਾਈ ਕੇ ਜੋਗ ਲੀਤਾ
ਅਸਾਂ ਜ਼ਜ਼ੀਆ ਲੋਗ ਤੇ ਲਾਉਣਾ ਈ

ਵਾਰਿਸ ਸ਼ਾਹ ਉਹ ਬਾਗ਼ ਵਿਚ ਜਾ ਬੈਠਾ
ਹਾਸਲ ਬਾਗ਼ ਦਾ ਅਸਾਂ ਲਿਆਵਣਾ ਈ