ਹੀਰ ਵਾਰਿਸ ਸ਼ਾਹ

ਸਈਂ ਵਨਝੇਂ ਚਨਹਾਉਂ ਦਾ ਅੰਤ ਨਾਹੀਂ

ਸਈਂ ਵਨਝੇਂ ਚਨਹਾਉਂ ਦਾ ਅੰਤ ਨਾਹੀਂ
ਡੁੱਬ ਮਰੇਂਗਾ ਠੱਲ੍ਹ ਨਾ ਸੱਜਣਾ ਵੋ

ਚਾੜ੍ਹ ਮੋਢਿਆਂ ਤੇ ਤੈਨੂੰ ਅਸੀਂ
ਠਿੱਲ੍ਹਾਂ ਕੋਈ ਜਾਣ ਤੋਂ ਢਿੱਲ ਨਾ ਸੱਜਣਾ ਵੋ

ਸਾਡਾ ਅਕਲ ਸ਼ਊਰ ਤੋਂ ਖੁਸ ਲੀਤਾ
ਰਿਹਾ ਕੁਖੜਾ ਹੱਲ ਨਾ ਸੱਜਣਾ ਵੋ

ਸਾਡੀਆਂ ਅੱਖੀਆਂ ਦੇ ਵਿਚ ਵਾਂਗ ਧੀਰੀ
ਢੇਰਾ ਘੱਤ ਬਹੁ ਹੱਲ ਨਾ ਸੱਜਣਾ ਵੋ

ਵਾਰਿਸ ਸ਼ਾਹ ਮੀਆਂ ਤੇਰੀ ਚੋਖਨੇ ਹਾਂ
ਸਾਡਾ ਕਾਲ਼ਜਾ ਸਿਲ ਨਾ ਸੱਜਣਾ ਵੋ