ਹੀਰ ਵਾਰਿਸ ਸ਼ਾਹ

ਜਿਸ ਮਰਦ ਨੂੰ ਸ਼ਰਮ ਨਾ ਹੋਵੇ ਗ਼ੈਰਤ

ਜਿਸ ਮਰਦ ਨੂੰ ਸ਼ਰਮ ਨਾ ਹੋਵੇ ਗ਼ੈਰਤ
ਇਸ ਮਰਦ ਥੀਂ ਚੰਗੀਆਂ ਤੀਵੀਆਂ ਨੇਂ

ਘਰ ਵਸਦੇ ਔਰਤਾਂ ਨਾਲ਼ ਸੋਹਣ
ਸ਼ਰਮ ਵੰਦ ਤੇ ਸਤਰ ਦੀਆਂ ਬੀਵੀਆਂ ਨੇਂ

ਇੱਕ ਹਾਲ ਵਿਚ ਮਸਤ ਘਰ ਬਾਰ ਅੰਦਰ
ਇਕ ਹਾਰ ਸਿੰਗਾਰ ਵਿਚ ਖੇਵਿਆਂ ਨੇਂ

ਵਾਰਿਸ ਸ਼ਾਹ ਹਯਾ ਦੇ ਨਾਲ਼ ਅੰਦਰ ਰੱਖੀਂ
ਹੇਠ ਜ਼ਮੀਨ ਦੇ ਸੇਵੀਆਂ ਨੇਂ