ਹੀਰ ਵਾਰਿਸ ਸ਼ਾਹ

ਵਫ਼ਾਦਾਰ ਨਾ ਰਨ ਜਹਾਨ ਉੱਤੇ

ਵਫ਼ਾਦਾਰ ਨਾ ਰਨ ਜਹਾਨ ਉੱਤੇ
ਲਾਡ਼ੇ ਸ਼ੇਰ ਕਰੰਗ ਵਿਚ ਨੱਥ ਨਾਹੀਂ

ਗਿੱਧਾ ਨਹੀਂ ਕਲਦ ਮਖਟ ਖ਼ੋਜਾ
ਅਤੇ ਖ਼ੁਸਰਿਆਂ ਦਿਆਂ ਕਾਈ ਕੱਥ ਨਾਹੀਂ

ਨਾਮਰਦ ਦੇ ਵਾਰ ਨਾ ਕਿਸੇ ਗਾ ਨਵੇਂ
ਅਤੇ ਗਾਂਢਵਾਂ ਦੀ ਕਾਈ ਸੱਥ ਨਾਹੀਂ

ਜੋਗੀ ਨਾਲ਼ ਨਾ ਰਨ ਦਾ ਟੁਰੇ ਟੂਣਾ
ਰੋਜ਼ ਨਈਂ ਦਾ ਚੜ੍ਹੇ ਅਕੱਥ ਨਾਹੀਂ

ਯਾਰੀ ਸੁਹੰਦੀ ਨਹੀਂ ਸੁਹਾਗਣਾਂ ਨੂੰ
ਰੰਡੀ ਰਨ ਨੂੰ ਸੁਹੰਦੀ ਨੱਥ ਨਾਹੀਂ

ਵਾਰਿਸ ਸ਼ਾਹ ਔਰ ਆਪ ਹੈ ਕਰਨ ਕਾਰਨ
ਉਨ੍ਹਾਂ ਬੰਦਿਆਂ ਦੇ ਕਾਈ ਹੱਥ ਨਾਹੀਂ