ਹੀਰ ਵਾਰਿਸ ਸ਼ਾਹ

ਮੀਆਂ ਤ੍ਰੀਮਤਾਂ ਨਾਲ਼ ਵਿਆਹ ਸੋਹਣ

ਮੀਆਂ ਤ੍ਰੀਮਤਾਂ ਨਾਲ਼ ਵਿਆਹ ਸੋਹਣ
ਅਤੇ ਮਰਨ ਦੇ ਸੁਹੰਦੇ ਵੈਣ ਮੀਆਂ

ਘਰ ਬਾਰ ਦੀ ਜ਼ੇਬ ਤੇ ਹੁਣ ਜ਼ੀਨਤ
ਨਾਲ਼ ਤ੍ਰੀਮਤਾਂ ਸਾਕ ਤੇ ਸੀਨ ਮੀਆਂ

ਐਂ ਤ੍ਰੀਮਤਾਂ ਸੇਜ ਦਿਆਂ ਵਾਰਸੀ ਨੇਂ
ਅਤੇ ਦਿਲਾਂ ਦੀਆਂ ਦੇਣ ਤੇ ਲੇਨ ਮੀਆਂ

ਵਾਰਿਸ ਸ਼ਾਹ ਇਹ ਜੋਰਵਾਂ ਜੋਰ ਦੀਆਂ ਨੇਂ
ਅਤੇ ਮਹਿਰੀਆਂ ਮਿਹਰ ਦੀਆਂ ਹਨ ਮੀਆਂ