ਹੀਰ ਵਾਰਿਸ ਸ਼ਾਹ

ਦੋਹਾਂ ਬਾਹਾਂ ਤੋਂ ਪਕੜ ਰਨਝੀਟੀੜੇ ਨੂੰ

ਦੋਹਾਂ ਬਾਹਾਂ ਤੋਂ ਪਕੜ ਰਨਝੀਟੀੜੇ ਨੂੰ
ਫਿਰ ਆਨ ਬੀੜੀ ਵਿਚ ਚਾੜ੍ਹਿਆ ਨੇਂ

ਤਕਸੀਰ ਮਾਫ਼ ਕਰ ਆਦਮੇ ਦੀ
ਮੁੜ ਆਨ ਬਹਿਸ਼ਤ ਵਿਚ ਵਾੜਿਆ ਨੇਂ

ਗੋਇਆ ਖ਼ਾਬ ਦੇ ਵਿਚ ਅਜ਼ਾਜ਼ੀਲ ਡਿੱਠਾ
ਮੈਨੂੰ ਫੇਰ ਮੁੜ ਅਰਸ਼ ਤੇ ਚਾੜ੍ਹਿਆ ਨੇਂ

ਵਾਰਿਸ ਸ਼ਾਹ ਨੂੰ ਤੁਰਤ ਨਹਾ-ਏ-ਕੇ ਤੇ
ਬੀਵੀ ਹੀਰ ਦੇ ਪੁਲਿੰਗ ਤੇ ਚਾੜ੍ਹਿਆ ਨੇਂ