ਹੀਰ ਵਾਰਿਸ ਸ਼ਾਹ

ਜਾ ਖੋਲ ਕੇ ਵੇਖ ਜੋ ਸਿਦਕ ਆਵੀ

ਜਾ ਖੋਲ ਕੇ ਵੇਖ ਜੋ ਸਿਦਕ ਆਵੀ
ਕਿਹਾ ਸ਼ੱਕ ਦਿਲ ਆਪਣੇ ਪਾਉ ਈ

ਕਿਹਾ ਅਸਾਂ ਸੂ ਰੱਬ ਤਹਿਕੀਕ ਕੁਰਸੀ
ਕਿਹਾ ਆਨ ਕੇ ਮਗ਼ਜ਼ ਖਪਾਐਵ ਈ

ਜਾ ਵੇਖ ਜੋ ਵਸਵਸਾ ਦੂਰ ਹੋਏ
ਕਿਹਾ ਡੋਰ ਰੋੜਾ ਆਨ ਵਜਾਐਵ ਈ

ਸ਼ੱਕ ਮਿੱਟੀ ਜੋ ਥਾਲ ਨੂੰ ਖੋਲ ਵੇਖੀਂ
ਇਥੇ ਮੁੱਕਰ ਕੀ ਆਨ ਫੀਲਾਐਵ ਈ