ਹੀਰ ਵਾਰਿਸ ਸ਼ਾਹ

ਕਰੇ ਜਿਨ੍ਹਾਂ ਦੀਆਂ ਰੱਬ ਹੁੰਮਾ ਤੀਆਂ ਨੀ

ਕਰੇ ਜਿਨ੍ਹਾਂ ਦੀਆਂ ਰੱਬ ਹੁੰਮਾ ਤੀਆਂ ਨੀ
ਹੱਕ ਤਿਨ੍ਹਾਂ ਦਾ ਖ਼ੂਬ ਮਾਅਮੂਲ ਕੀਤਾ

ਜਦੋਂ ਮਸ਼ਰਕਾਂ ਆਨ ਸਵਾਲ ਕੀਤਾ
ਤਦੋਂ ਚਿੰਨ ਦੋ ਖੁਨ ਰਸੂਲ (ਸਲ.) ਕੀਤਾ

ਕੱਢ ਪੱਥਰੋਂ ਊਠਣੀ ਰੱਬ ਸੱਚੇ
ਕਰਾਮਾਤ ਪੈਗ਼ੰਬਰੀ ਮੂਲ ਕੀਤਾ

ਵਾਰਿਸ ਸ਼ਾਹ ਨੇ ਕਸ਼ਫ਼ ਦਿਖਾ ਦਿੱਤਾ
ਤਦੋਂ ਜੱਟੀ ਨੇ ਫ਼ਕ਼ਰ ਕਬੂਲ ਕੀਤਾ