ਹੀਰ ਵਾਰਿਸ ਸ਼ਾਹ

ਮੌਦੂਦ ਦਾ ਲਾਡਲਾ ਪੀਰ ਚਿਸ਼ਤੀ

ਮੌਦੂਦ ਦਾ ਲਾਡਲਾ ਪੀਰ ਚਿਸ਼ਤੀ
ਸ਼ਕਰ ਗੰਜ ਮਸਊਦ ਭਰਪੂਰ ਹੈ ਜੀ

ਖ਼ਾਨਦਾਨ ਵਿਚ ਚਿਸ਼ਤ ਦੇ ਕਾਮਲੀਅਤ
ਸ਼ਹਿਰ ਫ਼ਕ਼ਰ ਦਾ ਪਟਣ ਮਾਅਮੂਰ ਹੈ ਜੀ

ਬਾਹੀਆਂ ਕੁਤਬਾਂ ਵਿਚ ਹੈ ਪੀਰ ਕਾਮਲ
ਜੀਂ ਦੀ ਆਜਜ਼ੀ ਜ਼ੁਹਦ ਮਨਜ਼ੂਰ ਹੈ ਜੀ

ਸ਼ਕਰ ਗੰਜ ਨੇ ਆਨ ਮਕਾਨ ਕੀਤਾ,
ਦੁੱਖ ਦਰਦ ਪੰਜਾਬ ਦਾ ਦੂਰ ਹੈ ਜੀ