ਹੀਰ ਵਾਰਿਸ ਸ਼ਾਹ

ਯਾਰੋ ਪੁਲਿੰਗ ਕਿਹਾ ਸੁਣਨੀ ਸੇਜ ਉਥੇ

ਯਾਰੋ ਪੁਲਿੰਗ ਕਿਹਾ ਸੁਣਨੀ ਸੇਜ ਉਥੇ
ਲੋਕਾਂ ਆਖਿਆ ਹੀਰ ਜਟੀਟੜੀ ਦਾ

ਬਾਦਸ਼ਾਹ ਸਿਆਲਾਂ ਦੇ ਤ੍ਰਿੰਜਣਾਂ ਦੀ,
ਮਿਹਰ ਚੂਚਕੇ ਖ਼ਾਨ ਦੀ ਬੇਟੜੀ ਦਾ

ਸ਼ਾਹ ਪਰੀ ਪਨਾਹ ਨਿੱਤ ਲਏ ਜਿਸ ਥੋਂ
ਇਹ ਥਾਉਂ ਉਸ ਮੁਸ਼ਕ ਲਪੇਟੜੀ ਦਾ

ਅਸੀਂ ਸਭ ਝਬੇਲ ਤੇ ਘਾਟ ਪਤਨ
ਸਭਾ ਹੁਕਮ ਹੈ ਇਸ ਸਲੇਟੜੀ ਦਾ