ਹੀਰ ਵਾਰਿਸ ਸ਼ਾਹ

ਲਿਖੀ ਸੋਹਣੀ ਮੋਹਣੀ ਹੰਸ ਰਾਣੀ

ਲਿਖੀ ਸੋਹਣੀ ਮੋਹਣੀ ਹੰਸ ਰਾਣੀ
ਮ੍ਰਿਗਨੈਨੀ ਨੂੰ ਜਾਇ ਕੇ ਘੁਲਨੀ ਹਾਂ

ਤੇਰੀਆਂ ਅਜ਼ਮਤਾਂ ਵੇਖ ਕੇ ਪੀਰ ਮੀਆਂ
ਬਾਂਦੀ ਹੋਈ ਕੇ ਘਰਾਂ ਨੂੰ ਚੱਲਣੀ ਹਾਂ

ਪੀਰੀ ਪੀਰ ਦੀ ਵੇਖ ਮੁਰੀਦ ਹੋਈ
ਤੇਰੇ ਪੈਰ ਹੀ ਆਨ ਕੇ ਮਿਲਣੀ ਹਾਂ

ਮੈਨੂੰ ਬਖ਼ਸ਼ ਮੁਰਾਦ ਬਲੋਚ ਸਾਈਆਂ
ਤੇਰੀਆਂ ਜੁੱਤੀਆਂ ਸਿਰੇ ਤੇ ਝੱਲਣੀ ਹਾਂ

ਵਾਰਿਸ ਸ਼ਾਹ ਕਰ ਤਰਕ ਬੁਰਿਆਈਆਂ
ਦੀ ਦਰਬਾਰ ਅੱਲਾ ਦਾ ਮਿਲਣੀ ਹਾਂ