ਹੀਰ ਵਾਰਿਸ ਸ਼ਾਹ

ਹੀਰ ਆਖਿਆ ਜਾਇ ਕੇ ਖੋਲ ਬੁੱਕਲ ਉਹਦੇ

ਹੀਰ ਆਖਿਆ ਜਾਇ ਕੇ ਖੋਲ ਬੁੱਕਲ ਉਹਦੇ
ਵੇਸ ਨੂੰ ਫੂਕ ਵਖਾਵਨੀ ਹਾਂ

ਨੈਣਾਂ ਚਾੜ੍ਹ ਕੇ ਸਾਨ ਤੇ ਕਰਾਂ ਪੁਰਜ਼ੇ
ਕਤਲ ਆਸ਼ਿਕਾਂ ਦੇ ਅਤੇ ਧਾਓਨੀ ਹਾਂ

ਇਕੇ ਚਾਕ ਸੀ ਖ਼ਾਕ ਕਰ ਸਾੜ ਸੱਟਾਂ
ਉਹਦੇ ਇਸ਼ਕ ਨੂੰ ਸਕਲ ਚੜ੍ਹਾ ਵੰਨੀ ਹਾਂ

ਉਹਦੇ ਪੈਰਾਂ ਦੀ ਖ਼ਾਕ ਹੈ ਜਾਨ ਮੇਰੀ
ਸਾਰੀ ਸੱਚ ਦੀ ਨਿਸ਼ਾ ਦੋ ਓਨੀ ਹਾਂ

ਮੋਇਆ ਪਿਆ ਹੈ ਨਾਲ਼ ਫ਼ਿਰਾਕ ਰਾਂਝਾ
ਐਸਾ (ਅਲੈ.) ਵਾਂਗ ਮੁੜ ਫੇਰ ਜੋ ਓਨੀ ਹਾਂ

ਵਾਰਿਸ ਸ਼ਾਹ ਪਤੰਗ ਨੂੰ ਸ਼ਮ੍ਹਾ ਵਾਂਗੂੰ
ਅੰਗ ਲਾਈ ਕੇ ਸਾੜ ਵਖਾਵਨੀ ਹਾਂ