ਹੀਰ ਵਾਰਿਸ ਸ਼ਾਹ

ਘੁੰਡ ਲਾਹ ਕੇ ਹੀਰ ਦੀਦਾਰ ਦਿੱਤਾ

ਘੁੰਡ ਲਾਹ ਕੇ ਹੀਰ ਦੀਦਾਰ ਦਿੱਤਾ
ਰਿਹਾ ਹੋਸ਼ ਨਾ ਅਕਲ ਥੀਂ ਤਾਕ ਕੀਤਾ

ਲਿੰਕ ਬਾਗ਼ ਦੀ ਪੁਰੀ ਨੇ ਝਾਕਦੇ ਕੇ
ਸੀਨਾ ਪਾੜ ਕੇ ਚਾਕ ਦਾ ਚਾਕ ਕੀਤਾ

ਬਿਨਾ ਮਾਪਿਆਂ ਜ਼ਾਲਮਾਂ ਟੂਰ ਦਿੱਤੀ
ਤੇਰੇ ਇਸ਼ਕ ਨੇ ਮਾਰ ਕੇ ਖ਼ਾਕ ਕੀਤਾ

ਮਾਂ ਬਾਪ ਤੇ ਅੰਗ ਭੁਲਾ ਬੈਠੀ
ਅਸਾਂ ਚਾਕ ਨੂੰ ਅਪਣਾ ਸਾਕ ਕੀਤਾ

ਤੇਰੇ ਬਾਝ ਨਾ ਕਿਸੇ ਨੂੰ ਅੰਗ ਲਾਇਆ
ਸੀਨਾ ਸਾੜ ਕੇ ਬਿਰਹੋਂ ਨੇਂ ਖ਼ਾਕ ਕੀਤਾ

ਵੇਖ ਨਵੀਂ ਨਰੋਈ ਈਮਾਨ ਤੇਰੀ
ਸ਼ਾਹਿਦ ਹਾਲ ਦਾ ਮੈਂ ਰੱਬ ਪਾਕ ਕੀਤਾ

ਅੱਲ੍ਹਾ ਜਾਂਦਾ ਹੈ ਇਨ੍ਹਾਂ ਆਸ਼ਿਕਾਂ ਨੇਂ
ਮਜ਼ੇ ਜ਼ੌਕ ਨੂੰ ਚਾ ਤਲਾਕ ਕੀਤਾ

ਵਾਰਿਸ ਸ਼ਾਹ ਲੈ ਚੱਲਣਾ ਤੁਸਾਂ ਸਾਨੂੰ
ਕਿਸ ਵਾਸਤੇ ਜੀਵ ਗ਼ਮਨਾਕ ਕੀਤਾ