ਹੀਰ ਵਾਰਿਸ ਸ਼ਾਹ

ਬੀੜੀ ਨਹੀਂ ਇਹ ਜੰਞ ਦੀ ਬਣੀ ਬੈਠਕ

ਬੀੜੀ ਨਹੀਂ ਇਹ ਜੰਞ ਦੀ ਬਣੀ ਬੈਠਕ
ਜੋ ਕੁ ਆਉਂਦਾ ਸੱਦ ਬਹਾਵੰਦਾ ਏ

ਗੱਡਾ ਵੱਡਾ ਅਮੀਰ ਫ਼ਕੀਰ ਬੈਠੇ
ਕੌਣ ਪੁੱਛਦਾ ਕਿਹੜੇ ਥਾਉ ਨਦਾ ਏ

ਜਿਵੇਂ ਸ਼ਮ੍ਹਾ ਤੇ ਡਿੱਗਣ ਪਤੰਗ ਧੜ ਧੜ
ਲੰਘ ਨੀਇਂ ਮੁਹਾਨਿਆ ਆਉਂਦਾ ਏ

ਖ਼ੁਆਜਾ ਖ਼ਿਜ਼ਰ ਦਾ ਬਾਲਕਾ ਆਨ ਲੱਥਾ,
ਜਿੰਨਾ ਖੰਨਾ ਸ਼ੇਰ ਿਇਣਿਆਂ ਲਿਆਂਵਦਾ ਏ

ਲੁਡਣ ਨਾ ਲੰਘਾਇਆ ਪਾਰ ਉਸ ਨੂੰ
ਇਸ ਵੇਲੜੇ ਨੂੰ ਪਛੋਤਾ ਵਿੰਦਾ ਏ

ਯਾਰੋ ਝੂਟ ਨਾ ਕਰੇ ਖ਼ੁਦਾ ਸੱਚਾ
ਰੰਨਾਂ ਮੇਰੀਆਂ ਇਹ ਖਸਕਾ ਨਦਾ ਏ

ਇਕ ਸੱਦਦੇ ਨਾਲ਼ ਇਹ ਜਿੰਦ ਲੈਂਦਾ
ਪੰਛੀ ਡੇਗਦਾ ਮਿਰਗ ਫਹਾਵਨਦਾ ਏ

ਠੱਗ ਸੁੰਨੇ ਥਾਨੇਸਰੋਂ ਆਉਂਦੇ ਨੇਂ
ਇਹ ਤਾਂ ਜ਼ਾਹਰਾ ਠੱਗ ਚਿਨਹਾਵਣਦਾ ਏ

ਵਾਰਿਸ ਸ਼ਾਹ ਮੀਆਂ ਵਲੀ ਜ਼ਾਹਰ ਹੈ
ਹੁਣੇ ਵੇਖ ਝਬੇਲ ਕਟਾਵਨਦਾ ਏ