ਹੀਰ ਵਾਰਿਸ ਸ਼ਾਹ

ਜੋ ਕੁ ਏਸ ਜਹਾਨ ਤੇ ਆਦਮੀ ਹੈ

ਜੋ ਕੁ ਏਸ ਜਹਾਨ ਤੇ ਆਦਮੀ ਹੈ
ਰੋਂਦਾ ਮਰੇਗਾ ਉਮਰ ਤੇ ਝੂਰਦਾ ਈ

ਸਦਾ ਖ਼ੁਸ਼ੀ ਨਾਹੀਂ ਕਿਸੇ ਨਾਲ਼ ਨਿਭਦੀ
ਇਹ ਜ਼ਿੰਦਗੀ ਨੈਸ਼ ਜ਼ਨਬੂਰ ਦਾ ਈ

ਬੰਦਾ ਜੀਵ ਨੇ ਦੀਆਂ ਨਿੱਤ ਕਰੇ ਆਸਾਂ
ਇਜ਼ਰਾਈਲ ਸਿਰੇ ਉਤੇ ਘੋਰ ਦਾ ਈ

ਵਾਰਿਸ ਸ਼ਾਹ ਏਸ ਇਸ਼ਕ ਦੇ ਕਰਨ ਹਾਰਾ
ਵਾਲ਼ ਵਾਲ਼ ਤੇ ਖ਼ਾਰ ਖਜੂਰ ਦਾ ਈ