ਹੀਰ ਵਾਰਿਸ ਸ਼ਾਹ

ਤੁਸੀਂ ਕਰੋ ਜੇ ਹੁਕਮ ਤਾਂ ਘਰੀਂ ਜਾਏ

ਤੁਸੀਂ ਕਰੋ ਜੇ ਹੁਕਮ ਤਾਂ ਘਰੀਂ ਜਾਏ
ਨਾਲ਼ ਸਹਿਤੀ ਦੇ ਸਾਜ਼ ਬਣਾਈਏ ਜੀ

ਬਹਿਰ ਇਸ਼ਕ ਦਾ ਖ਼ੁਸ਼ਕ ਗ਼ਮ ਨਾਲ਼ ਹੋਇਆ
ਮੀਂਹ ਅਕਲ ਦੇ ਨਾਲ਼ ਭਰ ਆਈਏ ਜੀ

ਕਿਵੇਂ ਕਰਾਂ ਕਸ਼ਾਇਸ਼ ਮੈਂ ਅਕਲ ਵਾਲੀ
ਤੇਰੇ ਇਸ਼ਕ ਦੀਆਂ ਪੂਰੀਆਂ ਪਾਈਏ ਜੀ

ਜਾ ਤਿਆਰੀਆਂ ਟੁਰਨ ਦਿਆਂ ਝਬ ਕਰੀਏ
ਸਾਨੂੰ ਸੱਜਣੋ ਹੁਕਮ ਕਰਾਈਏ ਜੀ

ਹਜ਼ਰਤ ਸੂਰਤ ਅਖ਼ਲਾਸ ਲਿਖ ਦਿਓ
ਮੈਨੂੰ ਫ਼ਾਲ ਕੁਰ੍ਹਾ ਨਜੂਮ ਦਾ ਪਾਈਏ ਜੀ

ਖੋਲ ਫ਼ਾਲ ਤੇ ਕਾਜ ਦਿਵਾਨ ਹਾਫ਼ਿਜ਼
ਵਾਰਿਸ ਸ਼ਾਹ ਥੋਂ ਫ਼ਾਲ ਕਢਾਈਏ ਜੀ