ਹੀਰ ਵਾਰਿਸ ਸ਼ਾਹ

ਨੈਣ ਮਸਤ ਗੱਲ੍ਹਾਂ ਤੇਰੀਆਂ ਲਾਲ਼ ਹੋਈਆਂ

ਨੈਣ ਮਸਤ ਗੱਲ੍ਹਾਂ ਤੇਰੀਆਂ ਲਾਲ਼ ਹੋਈਆਂ
ਡਕਾਂ ਭਿੰਨ ਚੋਲ਼ੀ ਵਿਚ ਠਲੀਆਂ ਨੀ

ਕਿਸੇ ਹੱਕ ਤੇਰੀ ਨਾਲ਼ ਹੱਕ ਜੋੜੀ
ਪੇਡੂ ਨਾਲ਼ ਵਲੂੰਧਰਾਂ ਮਿਲੀਆਂ ਨੀ

ਕਿਸੇ ਅੰਬ ਤੇਰੇ ਅੱਜ ਚੂਪ ਲਏ
ਤਿਲ਼ ਪੀੜ ਕੱਢੇ ਜਿਵੇਂ ਤੇਲੀਆਂ ਨੀ

ਤੇਰਾ ਕਿਸੇ ੰਡੇ ਨਾਲ਼ ਮੇਲ ਹੋਇਆ
ਧਾਰਾਂ ਕਜਲੇ ਦਿਆਂ ਸੁਰ ਮਿਲੀਆਂ ਨੀ

ਦਸ ਵਾਰਸਾ ਕਿਸੇ ਨਚੋਹਈਂ ਤੋਂ
ਕਿਤੇ ਗੋਸ਼ੇ ਹੀ ਹੂਰਿਆਂ ਖੇਲਿਆਂ ਨੀ