ਹੀਰ ਵਾਰਿਸ ਸ਼ਾਹ

ਤੇਰੇ ਚੰਬੇ ਦੇ ਸਿਹਰੇ ਹੱਸਣ ਵਾਲੇ

ਤੇਰੇ ਚੰਬੇ ਦੇ ਸਿਹਰੇ ਹੱਸਣ ਵਾਲੇ
ਅੱਜ ਕਿਸੇ ਹੋਸ਼ਨਾਕ ਨੇ ਲੁੱਟ ਲਏ

ਤੇਰੇ ਸੀਨੇ ਨੂੰ ਕਿਸੇ ਟੱਟੂ ਹਿਆਈ
ਨਾ ਫੇ ਮੁਸ਼ਕ ਵਾਲੇ ਦੋਵੇਂ ਪੁਟ ਲਏ

ਜਿਹੜੇ ਨਿੱਤ ਨਿਸ਼ਾਨ ਛੁਪਾਉਂਦੀ ਸੀਂ
ਕਿਸੇ ਤੀਰ ਅੰਦਾਜ਼ ਨੇ ਚਿੱਟ ਲਏ

ਕਿਸੇ ਹਿੱਕ ਤੇਰੀ ਨਾਲ਼ ਹਿੱਕ ਜੋੜੀ
ਵਿਚੇ ਫੁੱਲ ਗੁਲਾਬ ਦੇ ਘੁੱਟ ਲਏ

ਕਿਸੇ ਹੋਬੇ ਦਰਦ ਕਸ਼ਿਸ਼ ਦਿੱਤੀ
ਬੰਦ ਬੰਦ ਕਮਾਨ ਦੇ ਤੁਰਟ ਗਏ

ਆਖ ਕਿਨ੍ਹਾਂ ਫੁਲੀਲਿਆਂ ਪੀੜਈਂ ਤੋਂ
ਇਤਰ ਕੱਢ ਕੇ ਫੋਗ ਨੂੰ ਸੁੱਟ ਗਏ