ਹੀਰ ਵਾਰਿਸ ਸ਼ਾਹ

ਤੇਰੀ ਗਾਧੀ ਨੂੰ ਅੱਜ ਕਿਸੇ ਧਕਿਆਈ

ਤੇਰੀ ਗਾਧੀ ਨੂੰ ਅੱਜ ਕਿਸੇ ਧਕਿਆਈ
ਕਿਸੇ ਅੱਜ ਤੇਰਾ ਖੂਹ ਗੇੜਿਆ ਈ

ਲਾਇਆ ਰੰਗ ਨਿਸੰਗ ਮਲੰਗ ਭਾਂਵੇਂ
ਅੰਗ ਨਾਲ਼ ਤੇਰੇ ਅੰਗ ਭੇੜੀਆ ਈ

ਲਾਹ ਚੱਪਣੀ ਦੁੱਧ ਦੀ ਦੇਗਚੀ ਦੀ
ਕਿਸੇ ਅੱਜ ਮਲ਼ਾਈ ਨੂੰ ਛੇੜਿਆ ਈ

ਸੁਰਮੇ ਦਾਨੀ ਦਾ ਲਾਹ ਬਰੋਚਨਾ ਨੀ
ਸੁਰਮੇ ਸੁਰਮਚੂ ਕਿਸੇ ਲੁਟੇਰਿਆ ਈ

ਵਾਰਿਸ ਸ਼ਾਹ ਤੈਨੂੰ ਪਿੱਛੋਂ ਆਇ ਮਿਲਿਆ
ਇਕੇ ਨਵਾਂ ਹੀ ਕੋਈ ਸਹੇੜਿਆ ਈ