ਹੀਰ ਵਾਰਿਸ ਸ਼ਾਹ

ਜਾ ਮਾਹੀਆਂ ਪਿੰਡ ਵਿਚ ਗਲ ਟੋਰੀ

ਜਾ ਮਾਹੀਆਂ ਪਿੰਡ ਵਿਚ ਗਲ ਟੋਰੀ
ਇਕ ਸੁਘੜ ਬੀੜੀ ਵਿਚ ਗਾਉਂਦਾ ਹੈ

ਉਹਦੇ ਬੋਲੀਆਂ ਮੁੱਖ ਥੀਂ ਫੁਲ ਉਕਰਦੇ,
ਲਾਖ ਲਾਖ ਦਾ ਸੱਦ ਅਲਾਵਨਦਾ ਹੈ

ਸਣੇ ਲਡਨ ਝਬੇਲ ਦੀਆਂ ਦੋਵੇਂ ਰੰਨਾਂ
ਸੇਜ ਹੀਰ ਦੀ ਤੇ ਅੰਗ ਲਾਉਂਦਾ ਹੈ

ਵਾਰਿਸ ਸ਼ਾਹ ਕਵਾਰੀਆਂ ਆਫ਼ਤਾਂ ਨੇਂ
ਵੇਖ ਕਿਹਾ ਫ਼ਤੂਰ ਹਨ ਆਉਂਦਾ ਹੈ