ਹੀਰ ਵਾਰਿਸ ਸ਼ਾਹ

ਕਿਸੇ ਕਿਹੈ ਨਪੀੜਨੇ ਪੀੜਈਂ ਤੋਂ

ਕਿਸੇ ਕਿਹੈ ਨਪੀੜਨੇ ਪੀੜਈਂ ਤੋਂ
ਤੇਰਾ ਰੰਗ ਹੈ ਤੋਰੀ ਦੇ ਫਲ ਦਾ ਨੀ

ਢਾਕਾਂ ਤੇਰੀਆਂ ਕਿਸੇ ਮਰੋੜੀਆਂ ਨੀ
ਇਹ ਤਾਂ ਕੰਮ ਹੋਇਆ ਹਿਲਜੁਲ ਦਾ ਨੀ

ਤੇਰਾ ਅੰਗ ਕਿਸੇ ਪਾਇਮਾਲ ਕੀਤਾ
ਢਗਾ ਜੋਤਰੇ ਜਿਵੇਂ ਹੈ ਘੁਲ਼ ਦਾ ਨੀ

ਵਾਰਿਸ ਸ਼ਾਹ ਮੀਆਂ ਇਹੋ ਦੁਆ ਮੰਗੂ
ਖੱਲ ਜਾਏ ਬਾਰਾ ਅੱਜ ਕੱਲ ਦਾ ਨੀ