ਹੀਰ ਵਾਰਿਸ ਸ਼ਾਹ

ਮਿੱਠੀ ਮਿੱਠੀ ਮੈਨੂੰ ਕੋਈ ਅਸਰ ਹੋਇਆ

ਮਿੱਠੀ ਮਿੱਠੀ ਮੈਨੂੰ ਕੋਈ ਅਸਰ ਹੋਇਆ
ਅੱਜ ਕੰਮ ਤੇ ਜੀਵ ਨਾ ਲੱਗ ਦਾ ਨੀ

ਭਲੀ ਵਿਸਰੀ ਬੂਟੀ ਉਲਹਨਘ ਆਈ
ਇਕੇ ਪਿਆ ਭਲਾ ਵੜਾ ਠੱਗ ਦਾ ਨੀ

ਤੇਵਰ ਲਾਲ਼ ਮੈਨੂੰ ਅੱਜ ਖੇੜਿਆਂ ਦਾ
ਜਿਵੇਂ ਲੱਗੇ ਉਲਨਬੜਾ ਅੱਗ ਦਾ ਨੀ

ਅੱਜ ਯਾਦ ਆਏ ਮੈਨੂੰ ਸਈ ਸੱਜਣ ਜੀਂਦਾ
ਮਗਰ ਅਵੱਲਾ ਨਭੜਾ ਜੱਗ ਦਾ ਨੀ

ਖੱਲ ਖੱਲ ਜਾਂਦੇ ਬੰਦ ਚੋਲੜੀ ਦੇ
ਅੱਜ ਗਲੇ ਮੇਰੇ ਕੋਈ ਲੱਗ ਦਾ ਨੀ

ਘਰ ਬਾਰ ਵਿਚੋਂ ਡਰਨ ਆਉਂਦਾ ਹੈ
ਜਿਵੇਂ ਕਿਸੇ ਤੱਤਾ ਰਚਾ ਵਗਦਾ ਨੀ

ਇਕੇ ਜੋਬਨੇ ਦੀ ਨਈਂ ਠਾਠ ਦਿੱਤੀ
ਬੂਨਬਾ ਆਉਂਦਾ ਪਾਣੀ ਤੇ ਝੱਗ ਦਾ ਨੀ

ਵਾਰਿਸ ਸ਼ਾਹ ਬੁਲਾਉਣਾ ਮੂਲ ਮੈਨੂੰ
ਸਾਨੂੰ ਭਲਾ ਨਾ ਹੈਂ ਕੋਈ ਲੱਗ ਦਾ ਨੀ