ਹੀਰ ਵਾਰਿਸ ਸ਼ਾਹ

ਕਹੀ ਛਿੰਝ ਘੱਤੀ ਅੱਜ ਤੁਸਾਂ ਭੈਣਾਂ

ਕਹੀ ਛਿੰਝ ਘੱਤੀ ਅੱਜ ਤੁਸਾਂ ਭੈਣਾਂ
ਖ਼ਾਰ ਕੀਤਾ ਜੇ ਮੈਂ ਨਿਘਰਜਾਨਦੜੀ ਨੂੰ

ਭਇਆ ਪੁੱਟਣੀ ਕਦੋਂ ਮੈਂ ਗਈ ਕਿਧਰੇ
ਕਿਉਂ ਉਡਾਇਆ ਜੇ ਮੈਂ ਮਣਸ ਖਾਨਦੜੀ ਨੂੰ

ਛੱਜ ਛਾਨਣੀ ਘੱਤ ਉਡਾਇਆ ਜੇ
ਮਾਪੇ ਪੁੱਟਣੀ ਤੇ ਲੜਾ ਜਾਨਦੜੀ ਨੂੰ

ਵਾਰਿਸ ਸ਼ਾਹ ਦੇ ਢਿੱਡ ਵਿਚ ਸਿਵਲ ਹੁੰਦਾ
ਸਦਨ ਗਈ ਸਾਂ ਮੈਂ ਕਿਸੇ ਮਾਂਦਰੀ ਨੂੰ