ਹੀਰ ਵਾਰਿਸ ਸ਼ਾਹ

ਕਿਸੇ ਹੋਏ ਬੇਦਰਦ ਲਗਾਮ ਦਿੱਤੀ

ਕਿਸੇ ਹੋਏ ਬੇਦਰਦ ਲਗਾਮ ਦਿੱਤੀ
ਅੱਡੀਆਂ ਵੱਖੀਆਂ ਵਿਚ ਚੁਭਾਈਆਂ ਨੇਂ

ਢਿੱਲੀਆਂ ਹੋ ਕੇ ਕਿਸੇ ਮੈਦਾਨ ਦਿੱਤਾ
ਲਿਆਂ ਕਿਸੇ ਮਹਿਬੂਬ ਸਫ਼ਾਈਆਂ ਨੇਂ

ਸਾਹ ਕਾਹਲ਼ਾ ਹੋਠਾਂ ਤੇ ਲਹੂ ਲੱਗਾ
ਕਿਸੇ ਨੀਲੀ ਨੂੰ ਠੋਕਰਾਂ ਲਾਈਆਂ ਨੇਂ

ਵਾਰਿਸ ਸ਼ਾਹ ਮੀਆਂ ਹੋਣੀ ਹੋ ਰਹੀ
ਹੁਣ ਕਿਹਾਂ ਰਿੱਕਤਾਂ ਚਾਈਆਂ ਨੇਂ