ਹੀਰ ਵਾਰਿਸ ਸ਼ਾਹ

ਲੋਕਾਂ ਪੁੱਛਿਆ ਵੋ ਮੀਆਂ ਕੌਣ ਹੁੱਨਾਈਂ

ਲੋਕਾਂ ਪੁੱਛਿਆ ਵੋ ਮੀਆਂ ਕੌਣ ਹੁੱਨਾਈਂ
ਅਣ ਕਿਸੇ ਨੇ ਆਨ ਖਵਾ ਈਆ ਈ

ਤੇਰੀ ਸੂਰਤ ਤੇ ਬਹੁਤ ਮਲੂਕ ਦੱਸੇ
ਐਡ ਜਫ਼ਰ ਤੂੰ ਕਾਸ ਤੇ ਜਾਲਿਆ ਈ

ਅੰਗ ਸਾਕ ਕਿਉਂ ਛੱਡ ਕੇ ਨੱਸ ਆ ਯੂੰ
ਬੁੜ੍ਹੀ ਮਾਂ ਤੇ ਬਾਪ ਨੂੰ ਗਾਲ਼ਿਆ ਈ

ਓਹਲੇ ਅੱਖੀਆਂ ਦੇ ਤੈਨੂੰ ਕਿਵੇਂ ਕੀਤਾ
ਕਿਨ੍ਹਾਂ ਦੂਤੀਆਂ ਦਾ ਕੁੱਲ ਪਾਲਿਆ ਈ