ਹੀਰ ਵਾਰਿਸ ਸ਼ਾਹ

ਭਾਬੀ ਜ਼ੁਲਫ਼ ਗੱਲ੍ਹਾਂ ਉੱਤੇ ਪੇਚ ਖਾਵੇ

ਭਾਬੀ ਜ਼ੁਲਫ਼ ਗੱਲ੍ਹਾਂ ਉੱਤੇ ਪੇਚ ਖਾਵੇ
ਸਿਰੇ ਲੌ ਰਹੁ ਦੇ ਸੁਰਮੇ ਦੀਆਂ ਧਾਰੀਆਂ ਨੀ

ਗੱਲ੍ਹਾਂ ਉੱਤੇ ਭੰਬੀਰੀਆਂ ਉਡਦੀਆਂ ਨੇਂ
ਨੈਣਾਂ ਸਾਨ ਕਟਾਰੀਆਂ ਚਾੜ੍ਹੀਆਂ ਨੀ

ਤੇਰੇ ਨੈਣਾਂ ਨੇ ਸ਼ਾਹ ਫ਼ਕੀਰ ਕੀਤੇ
ਸਣੇ ਹਾਥੀਆਂ ਫ਼ੌਜ ਅਮਾਰੀਆਂ ਨੀ

ਵਾਰਿਸ ਸ਼ਾਹ ਜ਼ੁਲਫ਼ਾਂ ਖ਼ਾਲ ਨੈਣ ਖ਼ੂਨੀ
ਫ਼ੌਜਾਂ ਕਤਲ ਅਤੇ ਚਾ ਚਾੜ੍ਹੀਆਂ ਨੀ