ਹੀਰ ਵਾਰਿਸ ਸ਼ਾਹ

ਬਾਰਾਂ ਬਰਸਾਂ ਦੀ ਔੜ ਸੀ ਮੀਂਹ ਵੁਠਾ

ਬਾਰਾਂ ਬਰਸਾਂ ਦੀ ਔੜ ਸੀ ਮੀਂਹ ਵੁਠਾ
ਲੱਗਾ ਰੰਗ ਫਿਰ ਖ਼ੁਸ਼ਕ ਬਗ਼ੀਚਿਆਂ ਨੂੰ

ਫ਼ੌਜਦਾਰ ਤਗ਼ਯੀਰ ਬਹਾਲ਼ ਹੋਇਆ
ਝਾੜ ਤੰਬੂਆਂ ਅਤੇ ਗ਼ਲੀਚਿਆਂ ਨੂੰ

ਵਲਾਂ ਸਕੀਆਂ ਫੇਰ ਮੁੜ ਸਬਜ਼ ਹੋਈਆਂ
ਵੇਖ ਹਸਨ ਦੀ ਜ਼ਿਮੀਂ ਦੀਆਂ ਪੀਚੀਆਂ ਨੂੰ

ਵਾਰਿਸ ਵਾਂਗ ਕੁਸ਼ਤੀ ਪ੍ਰੇਸ਼ਾਨ ਸਾਂ ਮੈਂ
ਪਾਣੀ ਪਹੁੰਚਿਆ ਨਵਾ (ਅਲੈ.) ਦਿਆਂ ਟੀਚਿਆਂ ਨੂੰ