ਹੀਰ ਵਾਰਿਸ ਸ਼ਾਹ

ਸਹਿਤੀ ਭਾਬੀ ਦੇ ਨਾਲ਼ ਪੱਕਾ ਮਸਲਹਤ

ਸਹਿਤੀ ਭਾਬੀ ਦੇ ਨਾਲ਼ ਪੱਕਾ ਮਸਲਹਤ
ਵੱਡਾ ਮੁੱਕਰ ਫੈਲਾਈ ਕੇ ਬੋਲਦੀ ਹੈ

ਗਰਦ ਆਂਦੀ ਮੁੱਕਰ ਮਤੋਲਾਂ ਨੂੰ
ਅਤੇ ਕਨਜ਼ ਫ਼ਰੇਬ ਦੀ ਖੋਲਦੀ ਹੈ

ਇਬਲੀਸ ਮਲਫ਼ੋਫ਼ ਖ਼ਨਾਸ ਵਿਚੋਂ
ਰਵਾਈਤਾਂ ਜ਼ਾਇਜ਼ੇ ਟੋਲਦੀ ਹੈ

ਵਫ਼ਾ ਕੱਲ੍ਹ ਹਦੀਸ ਮਨਸੂਖ਼ ਕੀਤੀ
ਕਾਜ਼ੀ ਲਅਨਤਾ ਅੱਲ੍ਹਾ ਦੀ ਖੋਲਦੀ ਹੈ

ਤੇਰੇ ਯਾਰ ਦਾ ਫ਼ਿਕਰ ਦਿਨ ਰਾਤ ਮੈਨੂੰ
ਜਾਣ ਮਾਪਿਆਂ ਤੋਂ ਪਈ ਡੋਲਦੀ ਹੈ

ਵਾਰਿਸ ਸ਼ਾਹ ਸਹਿਤੀ ਅੱਗੇ ਮਾਊਂ ਬੁੱਢੀ
ਵੱਡੇ ਗ਼ਜ਼ਬ ਦੇ ਕੀਰਨੇ ਫੋਲਦੀ ਹੈ