ਹੀਰ ਵਾਰਿਸ ਸ਼ਾਹ

ਹੱਸ ਖੇਡ ਕੇ ਰਾਤ ਗੁਜ਼ਾਰਿਆ ਸਵ

ਹੱਸ ਖੇਡ ਕੇ ਰਾਤ ਗੁਜ਼ਾਰਿਆ ਸਵ
ਸੁਬ੍ਹਾ ਉਠ ਕੇ ਜੀਵ ਉਦਾਸ ਕੀਤਾ

ਰਾਹ ਜਾਂਦੜੇ ਨੂੰ ਨਦੀ ਨਜ਼ਰ ਆਈ
ਡੇਰਾ ਜਾ ਮਲਾਹਾਂ ਦੇ ਪਾਸ ਕੀਤਾ

ਅੱਗੇ ਪੁਲਿੰਗ ਬੀੜੀ ਵਿਚ ਵਿਛਿਆ ਸੀ
ਅਤੇ ਖ਼ੂਬ ਵਛਾਵਨਾ ਰਾਸ ਕੀਤਾ

ਬੀੜੀ ਵਿਚ ਵਜਾ-ਏ-ਕੇ ਵੰਝਲੀ ਨੂੰ
ਜਾ ਪੁਲਿੰਗ ਉਤੇ ਖ਼ਾਸ ਆਮ ਕੀਤਾ

ਵਾਰਿਸ ਸ਼ਾਹ ਜਾ ਹੀਰ ਨੂੰ ਖ਼ਬਰ ਹੋਈ
ਤੇਰੀ ਸੇਜ ਦਾ ਜੱਟ ਨੇ ਰਾਸ ਕੀਤਾ