ਹੀਰ ਵਾਰਿਸ ਸ਼ਾਹ

ਅਸਾਂ ਵਿਆਹ ਆਂਦੀ ਕੂੰਜ ਫਾਹ ਆਂਦੀ

ਅਸਾਂ ਵਿਆਹ ਆਂਦੀ ਕੂੰਜ ਫਾਹ ਆਂਦੀ
ਸਾਡੇ ਭਾ ਦੀ ਬਣੀ ਹੈ ਉਖੜੀ ਨੀ

ਵੇਖ ਹੱਕ ਹਲਾਲ ਨੂੰ ਅੱਗ ਲਗਸ ਰਹੇ
ਖ਼ਸਮ ਦੇ ਨਾਲ਼ ਇਹ ਕੁ ਖੜੀ ਨੀ

ਜਦੋਂ ਆਈ ਤਦ ਵਿਕਣੀ ਰਹੀ ਢੱਠੀ
ਕਦੀ ਹੋ ਨਾ ਬੈਠਿਆ ਸੌਖੜੀ ਨੀ

ਲਾਹੋ ਲਥੜੀ ਜਿੱਦਾਂ ਦੀ ਵਿਆਹ ਆਂਦੀ
ਇਕ ਕਿਲ੍ਹਾ ਦੀ ਜ਼ਰਾ ਹੈ ਚੋਖੜੀ ਨੀ

ਘਰਾਂ ਵਿਚ ਹੂੰਦੀ ਨੂੰਹਾਂ ਨਾਲ਼ ਵਸਤੀ
ਇਹ ਉਜਾੜੇ ਦਾ ਮੂਲ ਹੈ ਛੋਕਰੀ ਨੀ

ਵਾਰਿਸ ਸ਼ਾਹ ਨਾ ਅੰਨ ਨਾ ਦੁੱਧ ਲੈਂਦੀ
ਭੁੱਖ ਨਾਲ਼ ਸਿੱਕਾ ਵਨਦੀ ਕੁ ਖੜੀ ਨੀ