ਹੀਰ ਵਾਰਿਸ ਸ਼ਾਹ

ਨੂੰਹਾਂ ਹੁੰਦੀਆਂ ਖ਼ਿਆਲ ਜਿਉਂ ਪੀਖਨੇ ਦਾ

ਨੂੰਹਾਂ ਹੁੰਦੀਆਂ ਖ਼ਿਆਲ ਜਿਉਂ ਪੀਖਨੇ ਦਾ
ਮਾਨ ਮਤਿਆਂ ਬੂਹੇ ਦੀਆਂ ਮਹਿਰੀਆਂ ਨੇਂ

ਪੁਰੀ ਮੂਰਤਾਂ ਸੁਘੜਰਾ ਚੰਦਰਾਂ ਨੇਂ
ਇੱਕ ਮੋਮ ਤਬਾ ਇੱਕ ਨਹਿਰੀਆਂ ਨੇਂ

ਇੱਕ ਅਰਮ ਦੇ ਬਾਗ਼ ਦੀਆਂ ਮੋਰਨੀਆਂ ਨੇਂ
ਇੱਕ ਨਰਮ ਮਲੂਕ ਇੱਕ ਜ਼ਹਿਰੀਆਂ ਨੇਂ

ਅੱਛਾ ਖਾਣ ਪਹਿਨਣ ਲਾਡ ਨਾਲ਼ ਚੱਲਣ
ਦੇਣ ਲੇਨ ਦੇ ਵਿਚ ਲਧੀਰਿਆਂ ਨੇਂ

ਬਾਹਰ ਫਿਰਨ ਜਿਉਂ ਬਾਰ ਦੀਆਂ ਵਾਹਨਾਂ ਨੇਂ
ਸਤਰ ਵਿਚ ਬਹਾਈਆਂ ਸ਼ਹਿਰੀਆਂ ਨੇ

ਵਾਰਿਸ ਸ਼ਾਹ ਹੈ ਹੁਸਨ ਗੁਮਾਨ ਸੁਣਦਾ
ਅੱਖੀਂ ਨਾਲ਼ ਗੁਮਾਨ ਦੇ ਗਹਿਰੀਆਂ ਨੇਂ