ਹੀਰ ਵਾਰਿਸ ਸ਼ਾਹ

ਜਾਏ ਮੰਜਿਉਂ ਉੱਠ ਕੇ ਕਿਵੇਂ ਤਲਕੇ

ਜਾਏ ਮੰਜਿਉਂ ਉੱਠ ਕੇ ਕਿਵੇਂ ਤਲਕੇ
ਹੱਡ ਪੈਰ ਹਿਲਾਈ ਕੇ ਚੁਸਤ ਹੋਵੇ

ਵਾਂਗ ਰੋਗਣਾਂ ਰਾਤ ਦੇਣਾ ਰਹੇ
ਢੱਠੀ ਕਿਵੇਂ ਹੀਰ ਭੀ ਤੰਦਰੁਸਤ ਹੋਵੇ

ਇਹ ਭੀ ਵੱਡਾ ਅਜ਼ਾਬ ਹੈ ਮਾਪਿਆਂ ਨੂੰ
ਧੀਵ ਨੂੰਹਾ ਬੂਹੇ ਉਤੇ ਸੁਸਤ ਹੋਵੇ

ਵਾਰਿਸ ਸ਼ਾਹ ਮੀਆਂ ਕਿਉਂ ਨਾ ਹੀਰ ਬੋਲੇ
ਸਹਿਤੀ ਜਿਹਾਂ ਦੀ ਜੀਂ ਨੂੰ ਪੁਸ਼ਤ ਹੋਵੇ