ਹੀਰ ਵਾਰਿਸ ਸ਼ਾਹ

ਅੜੀਵ ਆਓ ਖਾਂ ਬੈਠ ਕੇ ਗਲ ਗਿਣੀਏ

ਅੜੀਵ ਆਓ ਖਾਂ ਬੈਠ ਕੇ ਗਲ ਗਿਣੀਏ
ਸੱਦ ਘੱਲੀਆਂ ਸਭ ਸਹੇਲੀਆਂ ਨੇਂ

ਕਈ ਕਵਾਰੀਆਂ ਕਈ ਵਿਆਹੀਆਂ ਨੇਂ
ਚੰਨ ਜਿਹੇ ਸਰੀਰ ਮਥਿਲੀਆਂ ਨੇਂ

ਰੁਜੂਅ ਆਨ ਹੋਈਆਂ ਸਭੇ ਪਾਸ ਸਹਿਤੀ
ਜਿਵੇਂ ਗੁਰੂ ਅੱਗੇ ਸਭ ਚੇਲਿਆਂ ਨੇਂ

ਜਿਨ੍ਹਾਂ ਮਾਨਵ ਤੇ ਬਾਪ ਨੂੰ ਭੁੰਨ ਖਾਦਾ
ਮੰਗ ਚੁਣੇ ਕਵਾਰੀਆਂ ਖੇਲਿਆਂ ਨੇਂ

ਵਿਚ ਹੀਰ ਸਹਿਤੀ ਦੋਵੇਂ ਬੈਠਿਆਂ ਨੇਂ
ਦੁਆਲੇ ਬੈਠਿਆਂ ਅਰਥ ਮਹਿਲੀਆਂ ਨੇਂ

ਵਾਰਿਸ ਸ਼ਾਹ ਸਿੰਗਾਰ ਮਹਾਵਤਾਂ ਨੇਂ
ਜਿਵੇਂ ਹਥਣੀਆਂ ਕਿਲੇ ਨੂੰ ਪੀਲੀਆਂ ਨੇਂ