ਹੀਰ ਵਾਰਿਸ ਸ਼ਾਹ

ਲੈ ਕੇ ਸੱਠ ਸਹੇਲੀਆਂ ਨਾਲ਼ ਆਈ

ਲੈ ਕੇ ਸੱਠ ਸਹੇਲੀਆਂ ਨਾਲ਼ ਆਈ
ਹੀਰ ਮੱਤੜੀ ਰੂਪ ਗਮਾਂ ਦੀ ਜੀ

ਬੁੱਕ ਮੋਤੀਆਂ ਦੇ ਕੁਨੀਨ ਝਮਕਦੇ ਸਨ
ਕੋਈ ਹੋਰ ਕਿ ਪੁਰੀ ਦੀ ਸ਼ਾਨ ਦੀ ਜੀ

ਕੁੜਤੀ ਸੂਹੇ ਦੀ ਹਿੱਕ ਦੇ ਨਾਲ਼ ਫੱਬੀ
ਹੋਸ਼ ਰਹੀ ਨਾ ਜ਼ਿਮੀਂ ਅਸਮਾਨ ਦੀ ਜੀ

ਜਿਸਦੇ ਨੱਕ ਬਲਾਕ ਜਿਉਂ ਕੁਤਬ ਤਾਰਾ
ਜੋਬਨ ਬਿਨਹੜੀ ਕਹਿਰ ਤੂਫ਼ਾਨ ਦੀ ਜੀ

ਆ ਬੰਦਿਆਂ ਵਾਲੀਏ ਟਲੇਂ ਮੋਈਏ ਅੱਗੇ
ਗਈ ਕੀਤੀ ਤੰਬੂ ਤਾਣ ਦੀ ਜੀ

ਵਾਰਿਸ ਸ਼ਾਹ ਮੀਆਂ ਜੱਟੀ ਲੋੜ ਲੁੱਟੀ
ਭਰੀ ਕਿਬਰ ਹੰਕਾਰ ਤੇ ਮਾਨ ਦੀ ਜੀ