ਹੀਰ ਵਾਰਿਸ ਸ਼ਾਹ

ਦੇ ਦੁਆਈਆਂ ਰਾਤ ਮੁਕਾ ਸੋਟੀ

ਦੇ ਦੁਆਈਆਂ ਰਾਤ ਮੁਕਾ ਸੋਟੀ
ਵੇਖੋ ਹੋ ਵੰਨੀ ਕਰੇ ਸ਼ਿਤਾਬੀਆਂ ਜੀ

ਜਿਹੜੀ ਹੋ ਵੰਨੀ ਗੱਲ ਸੌ ਹੋ ਰਹੀ
ਸਭੇ ਹੋ ਵੰਨੀ ਦੀਆਂ ਖ਼ਰਾਬੀਆਂ ਜੀ

ਏਸ ਹੋ ਵੰਨੀ ਸ਼ਾਹ ਫ਼ਕੀਰ ਕੀਤੇ
ਪੰਨੂੰ ਜਿਹਾਂ ਕਰੇ ਸ਼ਰਾਬੀਆਂ ਜੀ

ਮਜਨੂੰ ਜਿਹਾਂ ਨਾਮ ਮਜਜ਼ੂਬ ਹੋਏ
ਸ਼ਹਿਜ਼ਾਦੀਆਂ ਕਰੇ ਬੇ ਆਬੀਆਂ ਜੀ

ਮਾਸ਼ੂਕ ਨੂੰ ਬੇ ਪ੍ਰਵਾਹ ਕਰ ਕੇ
ਵਾਏ ਆਸ਼ਿਕਾਂ ਰਾਤ ਬੇ ਖੋਹ ਬਿਆਂ ਜੀ

ਅਲੀ ਜਿਹਾਂ ਨੂੰ ਕਤਲ ਗ਼ੁਲਾਮ ਕੀਤਾ
ਖ਼ਬਰ ਹੋਈ ਨਾ ਮੂਲ ਅਸਹਾਬਿਆਂ ਜੀ

ਕੁੜੀਆਂ ਪਿੰਡ ਦੀਆਂ ਬੈਠ ਕੇ ਧੜਾ ਕੀਤਾ
ਲੇਨੀ ਅੱਜ ਕੰਧਾਰ ਪੰਜਾਬੀਆਂ ਜੀ

ਵਾਰਿਸ ਸ਼ਾਹ ਮੀਆਂ ਫੁੱਲੇ ਖੇੜਿਆਂ ਦੇ
ਜਮ੍ਹਾਂ ਆਨ ਹੋਈਆਂ ਹਰ ਬਾਬੀਆਂ ਜੀ