ਹੀਰ ਵਾਰਿਸ ਸ਼ਾਹ

ਹੀਰ ਮੇਟ ਕੇ ਦੰਦ ਪੇ ਰਹੀ ਬੇ

ਹੀਰ ਮੇਟ ਕੇ ਦੰਦ ਪੇ ਰਹੀ ਬੇ
ਖ਼ੁਦ ਸਹਿਤੀ ਹਾਲ ਬੋ ਸ਼ੋਰ ਪੁਕਾਰਿਆ ਈ

ਕਾਲੇ ਨਾਗ ਨੇ ਫਨ ਫੁਲਾ ਵੱਡਾ
ਡੰਗ ਵੋਹਟੀ ਦੇ ਪੈਰ ਤੇ ਮਾਰਿਆ ਈ

ਕੁੜੀਆਂ ਕਾਂਗ ਕੀਤੀ ਆ ਪਈ ਵਾਹਰ
ਲੋਕਾਂ ਕੰਮ ਤੇ ਕਾਜ ਵਿਸਾਰਿਆ ਈ

ਮੰਜੇ ਪਾਈ ਕੇ ਹੀਰ ਨੂੰ ਘਰੀਂ ਘਣੀਆ
ਜੱਟੀ ਪਲੋ ਪਲ ਅੰਗ ਨਿਹਾਰਿਆ ਈ

ਵੇਖੋ ਫ਼ਾਰਸੀ ਤੋਰਕੀ ਨਜ਼ਮ ਨਸਰੋਂ
ਇਹ ਮੁੱਕਰ ਘਿਓ ਵਾਂਗ ਨਿਤਾਰਿਆ ਈ

ਅੱਗੇ ਕਿਸੇ ਕਿਤਾਬ ਵਿਚ ਨਹੀਂ ਪੜ੍ਹਿਆ
ਜਿਹਾ ਖ਼ਚਰੀਆਂ ਖ਼ੱਚਰ ਪੂਸਾ ਰੀਆ ਈ

ਸ਼ੈਤਾਨ ਨੇ ਆਨ ਸਲਾਮ ਕੀਤਾ
ਤੁਸਾਂ ਜਿੱਤਿਆ ਤੇ ਅਸਾਂ ਹਾਰਿਆ ਈ

ਅਫ਼ਲਾਤੂਨ ਦੀ ਰੈਸ਼ ਮੁੱਕਰ ਇਜ਼ ਕੀਤੀ
ਵਾਰਿਸ ਕੁਦਰਤਾਂ ਵੇਖ ਕੇ ਵਾਰਿਆ ਈ