ਹੀਰ ਵਾਰਿਸ ਸ਼ਾਹ

ਖਿੜ ਕੇ ਸਾਨਘਰੋਂ ਵਾਹਰਾਂ ਕਾਂਗ ਕੀਤੀ

ਖਿੜ ਕੇ ਸਾਨਘਰੋਂ ਵਾਹਰਾਂ ਕਾਂਗ ਕੀਤੀ
ਸਾਰੇ ਦੇਸ ਤੇ ਧੁੰਮ ਭੂਚਾਲ ਆਹੀ

ਘਰੀਂ ਖ਼ਬਰ ਹੋਈ ਕਿੜਾਂ ਦੇਸ ਸਾਰੇ
ਨੂੰਹਾ ਖੇੜਿਆਂ ਦੀ ਜਿਹੜੀ ਸਿਆਲ਼ ਆਹੀ

ਸਰਦਾਰ ਸੀ ਖ਼ੋਬਾਂ ਦੇ ਤ੍ਰਿੰਜਣਾਂ ਦੀ
ਜਿਸਦੀ ਹੰਸ ਤੇ ਮੋਰ ਦੀ ਚਾਲ ਆਹੀ

ਖੜੇ ਨਾਲ਼ ਸੀ ਉਸ ਅਜੋੜ ਮੁਢੋਂ
ਦਿਲੋਂ ਸਾਫ਼ ਰਾਨਝੀਟੇ ਦੇ ਨਾਲ਼ ਆਹੀ

ਇਸ ਨਾਗਣੀ ਨੂੰ ਕੋਈ ਸੱਪ ਲੜਿਆ
ਸੱਸ ਉਸ ਨੂੰ ਵੇਖ ਨਿਹਾਲ ਆਹੀ

ਅਣ ਕੈਦ ਕੰਨ ਅਜ਼ੀਮ ਬਾਬ ਔਰਤਾਂ ਦੇ
ਧੁਰੋਂ ਵਿਚ ਕੁਰਆਨ ਦੇ ਫ਼ਾਲ ਆਹੀ

ਵਾਰਿਸ ਸ਼ਾਹ ਸੁਹਾਗੇ ਤੇ ਅੱਗ ਵਾਂਗੂੰ
ਸੋਇਨਾ ਖੇੜਿਆਂ ਦਾ ਸਭੁ ਗਾਲ ਆਹੀ