ਹੀਰ ਵਾਰਿਸ ਸ਼ਾਹ

ਸੱਦ ਮਾਂਦਰੀ ਖੇੜਿਆਂ ਬਹੁਤ ਆਂਦੇ

See this page in :  

ਸੱਦ ਮਾਂਦਰੀ ਖੇੜਿਆਂ ਬਹੁਤ ਆਂਦੇ
ਫ਼ਕ਼ਰ ਵੈਦ ਤੇ ਭੱਟ ਮਦਾਰੀਆਂ ਦੇ

ਤਰਿਆਕ ਅਕਬਰ ਅਫ਼ਲਾਤੂਨ ਵਾਲਾ
ਦਾਰੂ ਵੱਡੇ ਫ਼ਰੰਗ ਪਸਾਰੀਆਂ ਦੇ

ਜਿਨ੍ਹਾਂ ਜ਼ਾਤ ਹਜ਼ਾਰੇ ਦੇ ਸੱਪ ਕੇਲੇ
ਘੱਤ ਆਂਦੇ ਨੇਂ ਵਿਚ ਪਟਾਰੀਆਂ ਦੇ

ਗੰਢੇ ਲੱਖ ਤਾਵੀਜ਼ ਤੇ ਧੂਪ ਧੂਣੀ
ਸੂਤ ਆਂਦੇ ਨੇਂ ਕਿੰਜ ਕਵਾਰੀਆਂ ਦੇ

ਕੋਈ ਇਕ ਚੋਅ ਖਵਾ ਗੰਢੇ ਨਾਗ
ਦੂਣ ਧਾਤਾ ਸਭੈ ਸਾਰਿਆਂ ਦੇ

ਕਿਸੇ ਲਾਅ ਮਣਕੇ ਲੱਸੀ ਵਿਚ ਘੱਤੇ
ਪਰਦੇ ਚਾਏ ਪਾਏ ਨਰਾਂ ਨਾਰੀਆਂ ਦੇ

ਤੇਲ ਮਿਰਚ ਤੇ ਬੂਟਿਆਂ ਦੁੱਧ ਪੈਸੇ
ਘਿਓ ਦਿੰਦੇ ਨੇਂ ਨਾਲ਼ ਖ਼ਵਾਰੀਆਂ ਦੇ

ਵਾਰਿਸ ਸ਼ਾਹ ਸਿਪਾਹ ਦੀਆਂ ਪਿੰਡ ਬੱਧੇ
ਘਣ ਜ਼ਹਿਰ ਮੁਹਰੇ ਧਾਤਾਂ ਮਾਰੀਆਂ ਦੇ

ਵਾਰਿਸ ਸ਼ਾਹ ਦੀ ਹੋਰ ਕਵਿਤਾ