ਹੀਰ ਵਾਰਿਸ ਸ਼ਾਹ

ਦਰਦ ਹੋਰ ਤੇ ਦਾ ਰੋੜ ਅ ਹੋਰ ਕਰਦੇ

ਦਰਦ ਹੋਰ ਤੇ ਦਾ ਰੋੜ ਅ ਹੋਰ ਕਰਦੇ
ਫ਼ਰਕ ਪਵੇ ਨਾ ਲੋੜ ਹਿ ਵਿਚ ਲੜ ਹੀ ਹੈ ਨੀ

ਰੰਨਾਂ ਵੇਖ ਕੇ ਆਖਦਿਆਂ ਜ਼ਹਿਰ ਧਾਨੀ
ਕੋਈ ਸਾਇਤ ਇਹ ਜਿਉਂਦੀ ਕੁੜੀ ਹੈ ਨੀ

ਹੀਰ ਆਖਦੀ ਜ਼ਹਿਰ ਹੈ ਖਿੰਡ ਚਲੀ
ਛਿੱਥੀ ਕਾਲ਼ਜਾ ਚੀਰਦੀ ਛੁਰੀ ਹੈ ਨੀ

ਮਰ ਚਲੀ ਹੈ ਹੀਰ ਸਿਆਲ਼ ਭਾਵੇਂ
ਭਲੀ ਬੁਰੀ ਓਥੇ ਆਨ ਜੁੜ ਈ ਹੈ ਨੀ

ਜਿਸ ਵੇਲੇ ਦੀ ਸੂਤਰੀ ਇਹ ਸੁੰਘੀ
ਭਾਗੀਂ ਹੋ ਗਈ ਹੈ ਨਾਹੀਂ ਮੁੜ ਈ ਹੈ ਨੀ

ਵਾਰਿਸ ਸ਼ਾਹ ਸੱਦ ਏ ਏ ਵੇਦ ਰਾਂਝਾ
ਜਿਸ ਥੇ ਦਰ ਦਾ ਸਾਡੇ ਦੀ ਪੁੜ ਈ ਹੈ ਨੀ