ਹੀਰ ਵਾਰਿਸ ਸ਼ਾਹ

ਤਕਦੀਰ ਨੂੰ ਮੋੜ ਨਾ ਭਲਾ ਨਾਹੀਂ

ਤਕਦੀਰ ਨੂੰ ਮੋੜ ਨਾ ਭਲਾ ਨਾਹੀਂ
ਸੱਪ ਨਾਲ਼ ਤਕਦੀਰ ਦੇ ਡੰਗਦੇ ਨੇਂ

ਜਿਨਹੋਂ ਰੱਬ ਦੇ ਇਸ਼ਕ ਚਾਟ ਲੱਗੀ
ਦੀਦ ਵਾਣ ਕਜ਼ਾਏ ਦੇ ਰੰਗ ਦੇ ਨੇਂ

ਜਿਹੜੇ ਛੱਡ ਜਹਾਨ ਉਜਾੜ ਵਸਣ
ਸੋਹਬਤ ਔਰਤਾਂ ਦੇ ਕੋਲੋਂ ਸੰਗਦੇ ਨੇਂ

ਕਦੀ ਕਿਸੇ ਦੀ ਕੁੱਲ ਵਿਚ ਨਹੀਂ ਆਏ
ਜਿਹੜੇ ਸੱਪ ਸਿਆਲ਼ ਤੇ ਝੰਗ ਦੇ ਨੇਂ

ਅਸਾਂ ਚਾ ਕੁਰਆਨ ਤੇ ਤਰਕ ਕੀਤੀ
ਸੰਗ ਮਹਿਰੀਆਂ ਦੇ ਕੋਲੋਂ ਸੰਗਦੇ ਨੇਂ

ਮਰਨ ਦੇ ਜੱਟੀ ਜ਼ਰਾ ਵੈਣ ਸੁਣੀਏ
ਰਾਗ ਨਿਕਲਣ ਰੰਗ ਬਰੰਗ ਦੇ ਨੇਂ

ਜਵਾਨ ਮਰੇ ਮੁਹਰੀ ਬਡੇ ਰੰਗ ਹੋਤੇ
ਖ਼ੁਸ਼ੀ ਹੋਤੇ ਹੈਂ ਰੂਹ ਮਲੰਗ ਦੇ ਨੇਂ

ਵਾਰਿਸ ਸ਼ਾਹ ਮਨਾਈਕੇ ਸੀਸ ਦਾੜ ਹੀ ਹੋ ਰਹੇ
ਜਿਉਂ ਸੰਗਤੀ ਕੰਗ ਦੇ ਨੇਂ